ਮਜਬੂਰੀਆਂHeartSinger: Jassi Dhanaula

ਲੱਖ ਮਜਬੂਰੀਆਂ ਰਹੀਆਂ ਭਾਵੇ ਮਾਰਦੀਆਂ ਮੇਨੂ
 ਮਾਂ ਮੇਰੀ ਦੀਆ ਸਿਸਾਂ ਰਹੀਆਂ ਤਾਰਦੀਆਂ ਮੇਨੂ
ਬਣਕੇ ਢਾਲ ਮੇਰੀ ਮੇਰੇ ਦੁਖਾਂ ਨਾਲ ਲੜਦੀ ਆ
ਸੁਖੀ ਵਾਸੇ ਪੁੱਤ ਮੇਰਾ ਮਾਂ ਅਰਦਾਸਾਂ ਕਰਦੀ ਆ
ਸੁਖੀ -------------------------------
ਓਹੋ ਮਨ ਮੇਰੇ ਦੀਆਂ ਸਾਰੀਆਂ ਰੀਝਾਂ ਪੂਰੀਆਂ ਕਰਦੀ ਰਹੀ
ਫਾਕੇ ਕਟ ਕੇ ਆੱਪ ਮੇਰੀਆਂ ਫੀਸਾਂ ਭਰਦੀ ਰਹੀ
ਤਤੀ ਵਾ ਨਾ ਲਗੇ ਪੁੱਤ ਨੂੰ ਫਿਕਰ ਚ ਸੜ੍ਹਦੀ ਆ
ਸੁਖੀ ----------------------------------
ਭੁਲਦੇ ਨਾ ਦਿਨ ਮੇਨੂ ਚੂਰੀਆਂ ਕੁੱਟ ਖੁਆਉਂਦੀ ਸੀ
ਭਾਵੇ ਗ਼ਲਤੀ ਮੇਰੀ ਫਿਰ ਵੀ ਆੱਪ ਮਨਾਉਂਦੀ ਸੀ
ਬਾਪੂ ਦੇ ਘੁਰਾਨ ਤੇ ਮੇਰੇ ਹੱਕ ਵਿਚ ਖੜ੍ਹਦੀ ਆ
ਸੁਖੀ ----------------------------------
ਭਾਵੇ ਪਾਲੀ ਦੀ ਪ੍ਰਦੇਸਾਂ ਵਿਚ ਸਰਦਾਰੀ ਆ
ਬਲੋਮਾਜਰੇ ਵਸਦੀ ਮਾਂ ਓਹਨੂੰ ਜਾਨੋ ਪਿਆਰੀ ਆ
ਰਹੀਏ ਲੱਖ ਪ੍ਰਦੇਸੀ ਰਹਿੰਦੀ ਤਾਂਘ ਜੀ ਘਰਦੀ ਆ
ਸੁਖੀ ----------------------------------
---------------ਓ---------------------